ਪੁਲਿਸ ਵੱਲੋਂ ਸ਼ੱਕੀ ਵਸਤੂ ਮਿਲਣ ਦੀ ਸਥਿਤੀ ਨਾਲ ਨਜਿੱਠਣ ਸਬੰਧੀ ਮੌਕ ਡਰਿੱਲ
ਲੁਧਿਆਣਾ ਦੀ ਬੰਬ ਡਿਸਪੋਜ਼ਲ ਸਕੁਐਡ ਦੀ ਟੀਮ ਮੌਕੇ 'ਤੇ ਪੁੱਜੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 18 ਅਪ੍ਰੈਲ 2024,-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰੈਕਟਿਸ ਵੱਜੋਂ ਮਾਲੇਰਕੋਟਲਾ ਪੁਲਸ ਨੇ ਅੱਜ ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ ਅਤੇ ਮਾਲੇਰਕੋਟਲਾ ਐੱਸ.ਐੱਸ.ਪੀ. ਡਾ.ਸਿਮਰਤ ਕੌਰ ਦੀਆਂ ਹਦਾਇਤਾਂ ਮੁਤਾਬਕ ਸਥਾਨਕ ਬਸ ਸਟੈਂਡ ਵਿਖੇ ਡੀ.ਐੱਸ.ਪੀ. ਸਬ ਡਵੀਜ਼ਨ ਮਾਲੇਰਕੋਟਲਾ ਗੁਰਦੇਵ ਸਿੰਘ ਅਤੇ ਡੀ.ਐੱਸ.ਪੀ.(ਡੀ) ਕਰਮਜੀਤ ਸਿੰਘ ਦੀ ਅਗਵਾਈ ਹੇਠ ਮੌਕ ਡਰਿੱਲ ਕੀਤੀ ਗਈ। ਜੇਕਰ ਸ਼ਹਿਰ 'ਚ ਭੀੜ-ਭੜੱਕੇ ਵਾਲੀ ਕਿਸੇ ਜਗ੍ਹਾ 'ਤੇ ਕੋਈ ਲਾਵਾਰਿਸ਼ ਵਸਤੂ ਜਾਂ ਬੈਗ ਮਿਲਦਾ ਹੈ ਤਾਂ ਉਸ ਸਥਿਤੀ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਕਿਹੜੇ ਸੁਰੱਖਿਆ ਪ੍ਰਬੰਧ ਕਿਸ ਤਰ੍ਹਾਂ ਕਰਨੇ ਹਨ ਅਤੇ ਇਸ ਸਥਿਤੀ ਨਾਲ ਕਿਸ ਤਰ੍ਹਾਂ ਨਿਪਟਣਾ ਹੈ। ਉਸ ਬਾਰੇ ਜਾਗਰੂਕ ਕਰਨ ਲਈ ਮਾਲੇਰਕੋਟਲਾ ਜ਼ਿਲਾ ਪੁਲਸ ਫੋਰਸ ਦੀ ਰਿਹਰਸਲ ਕਰਾਉਂਦੇ ਹੋਏ ਪ੍ਰੈਕਟੀਕਲ ਪ੍ਰੈਕਟਿਸ ਕੀਤੀ ਗਈ।
ਜਿਸ ਤਹਿਤ ਅੱਜ ਦੁਪਹਿਰ 2 ਵਜੇ ਦੇ ਕਰੀਬ ਪੁਲਸ ਫੋਰਸ ਨੇ ਪਹਿਲਾਂ ਬੱਸ ਸਟੈਂਡ ਦੇ ਲੁਧਿਆਣਾ ਵਾਲੀਆਂ ਬੱਸਾਂ ਦੇ ਸਟਾਪ ਨੇੜੇ ਖੂਜੇ 'ਚ ਇਕ ਲਾਵਾਰਿਸ਼ ਬੈਗ ਰੱਖਿਆ ਅਤੇ ਫਿਰ ਉਕਤ ਦੋਵੇ ਡੀ.ਐਸ.ਪੀ. ਸਾਹਿਬਾਨਾਂ ਗੁਰਦੇਵ ਸਿੰਘ ਅਤੇ ਕਰਮਜੀਤ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਫੋਰਸ ਨੇ ਉਕਤ ਬੇਗ ਵਾਲੀ ਜਗ੍ਹਾ ਦੇ ਕੁਝ ਹਿੱਸੇ ਨੂੰ ਖਾਲੀ ਕਰਵਾ ਕੇ ਆਲੇ-ਦੁਆਲੇ ਬੈਰੀਕੇਡ ਲਗਾਏ ਅਤੇ ਲੁਧਿਆਣਾ ਜ਼ਿਲੇ ਤੋਂ ਪੁੱਜੀ ਬੰਬ ਡਿਸਪੋਜ਼ਲ ਸਕੁਐਡ ਟੀਮ ਨੇ ਪੂਰੇ ਸੁਰੱਖਿਆ ਪ੍ਰਬੰਧ ਕਰਦੇ ਹੋਏ ਉਕਤ ਬੈਗ ਨੂੰ ਚੈੱਕ ਕਰਨ ਅਤੇ ਬੈਥ ਹੋਣ ਦੀ ਸੂਰਤ 'ਚ ਬੰਬ ਨੂੰ ਡਿਵਿਊਜ਼ ਕਰਨ ਦੀ ਪੂਰੀ ਪ੍ਰਕਿਰਿਆ ਨੂੰ ਪ੍ਰੈਕਟੀਕਲ ਕੀਤਾ। ਜ਼ਿਕਰਯੋਗ ਹੈ ਕਿ ਪੁਲਸ ਦੀ ਇਹ ਰਿਹਾਇਸ਼ਲ ਮੌਕ ਡਰਿੱਲ ਪ੍ਰਕਿਰਿਆ ਬੱਸ ਸਟੈਂਡ 'ਚ ਮੌਜੂਦ ਲੋਕਾਂ ਸਮੇਤ ਮੌਕੇ 'ਤੇ ਕਵਰ ਕਰਨ ਲਈ ਪੁੱਜੇ ਮੀਡੀਆ ਕਰਮੀਆਂ ਨੂੰ ਵੀ ਪਹਿਲਾਂ ਤਾਂ ਸਮਝ ਨਹੀਂ ਆਈ। ਸਾਰੇ ਇਹੀ ਸਮਝਦੇ ਰਹੇ ਕਿ ਉਕਤ ਬੇਗ 'ਚ ਸ਼ਾਇਦ ਬੰਬ ਵਰਗੀ ਕੋਈ ਚੀਜ਼ ਹੈ, ਇਸ ਲਈ ਸਾਰੇ ਉਕਤ ਬੈਗ ਤੋਂ ਦੂਰ-ਦੂਰ ਹੋ ਕੇ ਹੀਖੜ੍ਹੇ ਬੰਬ ਡਿਸਪੋਜ਼ਲ ਸਕੁਐਡ ਟੀਮ ਦੀ ਕਾਰਵਾਈ ਨੂੰ ਸਾਹ ਰੋਕ ਕੇ ਦੇਖਦੇ ਰਹੇ। ਇਹ ਰਿਹਾਇਸ਼ਲ ਪ੍ਰਕਿਰਿਆ ਪੂਰੀ ਹੋਣ 'ਤੇ ਸਾਰੇ ਪੱਤਰਕਾਰ ਉਸ ਸਮੇਂ ਹੱਕ-ਥੱਕ ਤੇ ਹੈਰਾਨ ਰਹਿ ਗਏ ਜਦੋਂ ਜਾਣਕਾਰੀ ਲੈਣ ਲਈ ਪੱਤਰਕਾਰਾਂ ਨੇ ਡੀ.ਐੱਸ.ਪੀ.(ਡੀ) ਸ.ਕਰਮਜੀਤ ਸਿੰਘ ਨੂੰ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਬੇਗ 'ਚ ਕੁਝ ਵੀ ਨਹੀਂ ਹੈ । ਇਹ ਤਾਂ ਪੁਲਸ ਫੋਰਸ ਦੀ ਮੌਕ ਡਰਿੱਲ (ਪ੍ਰੈਕਟਿਸ) ਹੈ ਕਿ ਸ਼ੱਕੀ ਵਸਤੂ ਮਿਲਣ 'ਤੇ ਕਿਸ ਤਰ੍ਹਾਂ ਦੀ ਕੀ ਅਤੇ ਕਿਵੇਂ ਕਾਰਵਾਈ ਕਰਨੀ ਹੈ।